Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005388677
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 10th (Old Book), Lesson No. 1 (Types of Software)

ਪਾਠ - 1
ਸਾਫਟਵੇਅਰ ਦੀਆਂ ਕਿਸਮਾਂ

ਅਭਿਆਸ (Exercise)


6) ਹੇਠ ਲਿਖਿਆਂ ਉੱਤੇ ਨੋਟ ਲਿਖੋ:-
1)ਅਸੈਂਬਲਰ2)ਕੰਪਾਇਲਰ
3)ਸਪਰੈੱਡਸ਼ੀਟ ਸਾਫਟਵੇਅਰ4)ਗ੍ਰਾਫਿਕਸ ਸਾਫਟਵੇਅਰ
5)ਫਰਮਵੇਅਰ
1)ਅਸੈਂਬਲਰ:-ਅਸੈਂਬਲਰ ਇੱਕ ਭਾਸ਼ਾ ਅਨੁਵਾਦਕ ਹੈ ਜੋ ਅਸੈਂਬਲੀ ਭਾਸ਼ਾ ਦੇ ਪ੍ਰੋਗਰਾਮਾਂ ਨੂੰ ਮਸ਼ੀਨੀ ਭਾਸ਼ਾ ਵਿੱਚ ਤਬਦੀਲ ਕਰਦਾ ਹੈ। ਕੰਪਿਊਟਰ ਸਿਰਫ ਮਸ਼ੀਨੀ ਭਾਸ਼ਾ ਨੂੰ ਹੀ ਸਿੱਧੇ ਤੌਰ ਤੇ ਸਮਝ ਸਕਦਾ ਹੈ ਇਸ ਲਈ ਅਸੈਂਬਲੀ ਭਾਸ਼ਾ ਵਿੱਚ ਲਿਖੇ ਪ੍ਰੋਗਰਾਮਾਂ ਨੂੰ ਅਸੈਂਬਲਰ ਦੀ ਮਦਦ ਨਾਲ ਮਸ਼ੀਨੀ ਭਾਸ਼ਾ ਵਿੱਚ ਬਦਲਿਆ ਜਾਂਦਾ ਹੈ।
2)ਕੰਪਾਇਲਰ:-ਕੰਪਾਇਲਰ ਇੱਕ ਭਾਸ਼ਾ ਅਨੁਵਾਦਕ ਹੈ। ਇਹ ਉੱਚ ਪੱਧਰੀ ਭਾਸ਼ਾ ਵਿੱਚ ਲਿਖੇ ਪ੍ਰੋਗਰਾਮਾਂ ਨੂੰ ਇੱਕ ਵਾਰ ਵਿੱਚ ਹੀ ਮਸ਼ੀਨੀ ਭਾਸ਼ਾ ਵਿੱਚ ਤਬਦੀਲ ਕਰ ਦਿੰਦਾ ਹੈ ਤਾਂ ਜੋ ਇਹਨਾਂ ਨੂੰ ਕੰਪਿਊਟਰ ਦੁਆਰਾ ਸਿੱਧੇ ਤੌਰ ਤੇ ਸਮਝਿਆ ਜਾ ਸਕੇ। ਪਰ ਜੇ ਪ੍ਰੋਗਰਾਮ ਵਿੱਚ ਕਿਸੇ ਤਰ੍ਹਾਂ ਦੀ ਵੀ ਤਰੁੱਟੀ ਹੋਵੇ ਤਾਂ ਇਹ ਉਸ ਦੀ ਰਿਪੋਰਟ ਪੇਸ਼ ਕਰਦਾ ਹੈ ਅਤੇ ਤਰੁੱਟੀ ਦੂਰ ਕਰਨ ਉਪਰੰਤ ਹੀ ਸਾਰੇ ਪ੍ਰੋਗਰਾਮ ਨੂੰ ਮਸ਼ੀਨੀ ਭਾਸ਼ਾ ਵਿੱਚ ਬਦਲ ਦਿੰਦਾ ਹੈ।
3)ਸਪਰੈੱਡਸ਼ੀਟ ਸਾਫਟਵੇਅਰ:-ਸਪਰੈੱਡਸ਼ੀਟ ਸਾਫਟਵੇਅਰ ਵਿੱਚ ਗਣਨਾਵਾਂ ਕਰਵਾਈਆਂ ਜਾਂਦੀਆਂ ਹਨ। ਇਸ ਵਿੱਚ ਕਾਲਮਜ਼ ਅਤੇ ਰੋਅਜ਼ ਹੁੰਦੀਆਂ ਹਨ। ਇਹਨਾਂ ਦਾ ਉਪਯੋਗ ਟਾਈਮ ਟੇਬਲ ਬਣਾਉਣ, ਆਮਦਨ ਦਾ ਹਿਸਾਬ ਰੱਖਣ, ਵਿਦਿਆਰਥੀਆਂ ਦੇ ਅੰਕਾਂ ਨੂੰ ਸਟੋਰ ਕਰਨ ਅਤੇ ਨਤੀਜਾ ਬਣਾਉਣ ਆਦਿ ਵਰਗੇ ਕੰਮਾਂ ਲਈ ਕੀਤਾ ਜਾਂਦਾ ਹੈ। ਐੱਮ.ਐੱਸ.ਐਕਸਲ, ਲੋਟਸ ਆਦਿ ਸਪਰੈੱਡਸ਼ੀਟ ਸਾਫਟਵੇਅਰ ਹਨ।
4)ਗ੍ਰਾਫਿਕਸ ਸਾਫਟਵੇਅਰ:-ਇਹ ਸਾਫਟਵੇਅਰ ਤਸਵੀਰਾਂ ਵਿੱਚ ਤਬਦੀਲੀ ਕਰਨ ਲਈ ਵਰਤੇ ਜਾਂਦੇ ਹਨ। ਕਲਾਕਾਰ ਇਸ ਦੀ ਵਰਤੋਂ ਕੰਪਿਊਟਰ ਚਿੱਤਰ ਅਤੇ ਰੇਖਾ ਚਿੱਤਰ ਤਿਆਰ ਕਰਨ ਲਈ ਕਰਦੇ ਹਨ। ਇਹਨਾਂ ਦੀ ਮਦਦ ਨਾਲ ਗ੍ਰਾਫ, ਨਕਸ਼ੇ, ਚਾਰਟ ਆਦਿ ਵੀ ਬਣਾਏ ਜਾ ਸਕਦੇ ਹਨ। ਐੱਮ.ਐੱਸ. ਪਾਵਰ ਪੁਆਇੰਟ, ਪੇਂਟ, ਅਡੋਬ ਫੋਟੋਸ਼ਾਪ ਆਦਿ ਗ੍ਰਾਫਿਕਸ ਸਾਫਟਵੇਅ੍ਰ ਦੀਆਂ ਉਦਾਹਰਣਾਂ ਹਨ।
5)ਫਰਮਵੇਅਰ:-ਰੋਮ ਚਿੱਪ ਉੱਤੇ ਉਪਲੱਬਧ ਹੋਣ ਵਾਲੇ ਸਾਫਟਵੇਅਰ ਨੂੰ ਫਰਮਵੇਅਰ ਕਿਹਾ ਜਾਂਦਾ ਹੈ। ਸ਼ੁਰੂ ਵਿੱਚ ਸਿਰਫ ਸਿਸਟਮ ਸਾਫਟਵੇਅਰ ਹੀ ਰੋਮ ਚਿੱਪ ਉੱਤੇ ਮਿਲਦੇ ਸਨ। ਪਰ ਹੁਣ ਕਈ ਪ੍ਰਕਾਰ ਦੇ ਐਪਲੀਕੇਸ਼ਨ ਸਾਫਟਵੇਅਰ ਵੀ ਰੋਮ ਚਿੱਪ ਉੱਤੇ ਉਪਲੱਬਧ ਕਰਵਾਏ ਜਾ ਰਹੇ ਹਨ।
ਉੱਤਰ:- ਦਿੱਤੇ ਗਏ ਸ਼ਬਦਾਂ ਦੀਆਂ ਪਰਿਭਾਸ਼ਾਵਾਂ ਹੇਠ ਲਿਖੇ ਅਨੁਸਾਰ ਹਨ: -

SmartStudies.in © 2012-2023